ਫੈਡਰਲ ਕਰਾਂ ਬਾਰੇ ਜਾਣਕਾਰੀ

 

ਕਿਸੇ ਵੀ ਭਾਸ਼ਾ ਵਿੱਚ ਕਰ ਦੀ ਜਾਣਕਾਰੀ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ। ਜੇ ਜਾਣਕਾਰੀ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਪੇਸ਼ ਨਹੀਂ ਕੀਤੀ ਜਾਂਦੀ ਹੈ ਤਾਂ ਇਹ ਹੋਰ ਵਧੇਰੇ ਮੁਸ਼ਕਲ ਹੋ ਸਕਦਾ ਹੈ।

ਅਸੀਂ ਆਪਣੇ ਕਰ ਸੰਬੰਧੀ ਸਰੋਤਾਂ ਨੂੰ ਵਧੇਰੇ ਭਾਸ਼ਾਵਾਂ ਵਿੱਚ ਮੁਹੱਈਆ ਕਰਾਉਣ ਲਈ ਕੰਮ ਕਰ ਰਹੇ ਹਾਂ। ਇਸ ਸਮੇਂ ਦੌਰਾਨ, ਅਸੀਂ ਤੁਹਾਡੇ ਕਰਾਂ ਦਾ ਭੁਗਤਾਨ ਕਰਨ ਲਈ ਅਤੇ ਫੈਡਰਲ ਕਰ ਰਿਟਰਨ ਨੂੰ ਫਾਈਲ ਕਰਨ ਲਈ ਤੁਹਾਨੂੰ ਲੋੜੀਂਦੀ ਜਾਣਕਾਰੀ ਲੱਭਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇਹ ਗਾਈਡ ਤਿਆਰ ਕੀਤਾ ਹੈ।

ਇਸ ਪੰਨੇ 'ਤੇ ਜ਼ਿਆਦਾਤਰ ਲਿੰਕ ਅੰਗਰੇਜ਼ੀ ਸਮੱਗਰੀ 'ਤੇ ਲੈ ਜਾਂਦੇ ਹਨ।

ਇਸ ਪੰਨੇ 'ਤੇ, ਤੁਸੀਂ ਇਨ੍ਹਾਂ ਵਿਸ਼ਿਆਂ 'ਤੇ ਜਾਣਕਾਰੀ ਦੇਖੋਗੇ:

ਇੱਕ ਕਰਦਾਤਾ ਵਜੋਂ ਤੁਹਾਡੇ ਹੱਕ

ਹਰ ਕਰਦਾਤਾ ਲਈ ਮੌਲਿਕ ਹੱਕਾਂ ਦਾ ਇੱਕ ਸੈੱਟ ਹੁੰਦਾ ਹੈ ਜਿਨ੍ਹਾਂ ਤੋਂ ਉਹਨਾਂ ਨੂੰ IRS ਨਾਲ ਨਜਿੱਠਣ ਵੇਲੇ ਜਾਣੂ ਹੋਣਾ ਚਾਹੀਦਾ ਹੈ। IRS ਨਾਲ ਤਾਲਮੇਲ ਕਰਦੇ ਕਰਦਾਤਾਵਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਸਮਝਣ ਵਿੱਚ ਸਹਾਇਤਾ ਕਰਨ ਲਈ, ਏਜੰਸੀ ਉਨ੍ਹਾਂ ਨੂੰ ਪਬਲੀਕੇਸ਼ਨ 1ਵਿੱਚ, ਕਰਦਾਤਾ ਵਜੋਂ ਤੁਹਾਡੇ ਹੱਕ ਵਿੱਚ ਦੱਸਦੀ ਹੈPDF

ਕਿਸਨੂੰ ਫਾਈਲ ਕਰਨ ਦੀ ਲੋੜ ਹੁੰਦੀ ਹੈ

U.S. ਦੇ ਜ਼ਿਆਦਾਤਰ ਨਾਗਰਿਕਾਂ ਅਤੇ ਬਹੁਤੇ ਲੋਕਾਂ, ਜੋ ਸੰਯੁਕਤ ਰਾਜ ਵਿੱਚ ਕੰਮ ਕਰਦੇ ਹਨ, ਨੂੰ ਇੱਕ ਨਿਰਧਾਰਤ ਨਿਮਨਤਮ ਰਕਮ ਤੋਂ ਵੱਧ ਕਮਾਈ ਆਮਦਨੀ 'ਤੇ ਕਰ ਅਦਾ ਕਰਨ ਦੀ ਲੋੜ ਹੁੰਦੀ ਹੈ। ਭਾਵੇਂ ਤੁਸੀਂ ਨਿਮਨਤਮ ਰਕਮ ਤੋਂ ਘੱਟ ਕਮਾਉਂਦੇ ਹੋ, ਤੁਸੀਂ ਆਪਣੇ ਕਰ ਸੰਬੰਧੀ ਫਾਈਲ ਕਰਾ ਸਕਦੇ ਹੋ। ਇਹ ਪਤਾ ਕਰਨ ਲਈ ਕਿ ਕੀ ਤੁਹਾਨੂੰ ਕਰ ਸੰਬੰਧੀ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਹੈ, ਕੀ ਮੈਨੂੰ ਟੈਕਸ ਰਿਟਰਨ ਫਾਈਲ ਕਰਨ ਦੀ ਲੋੜ ਹੋ (ਅੰਗਰੇਜ਼ੀ ਵਿੱਚ)ਵੇਖੋ।

ਕਰਮਚਾਰੀ ਜਿਹੜੇ ਫਾਰਮ W-2 ਪ੍ਰਾਪਤ ਕਰਦੇ ਹਨ

ਜੇ ਤੁਸੀਂ ਕਿਸੇ ਕਾਰੋਬਾਰ ਲਈ ਕੰਮ ਕਰਕੇ ਤਨਖਾਹ ਪਾਉਂਦੇ ਹੋ, ਤਾਂ ਤੁਹਾਡੇ ਮਾਲਕ ਨੂੰ ਤੁਹਾਨੂੰ ਫਾਰਮ W-2, ਤਨਖਾਹ ਅਤੇ ਕਰ ਸੰਬੰਧੀ ਸਟੇਟਮੈਂਟ ਦੇਣੀ ਚਾਹੀਦੀ ਹੈ, ਜੋ ਤੁਹਾਡੀ ਕੁੱਲ ਆਮਦਨੀ ਅਤੇ ਵਿਦਹੋਲਡਿੰਗ ਦਿਖਾਉਂਦੇ ਹਨ। ਜੇ ਤੁਸੀਂ ਫਾਰਮ W-2 ਪ੍ਰਾਪਤ ਕਰਦੇ ਹੋ, ਤਾਂ ਤੁਸੀਂ ਕਰ ਰਿਟਰਨ ਫਾਈਲ ਕਰਾ ਸਕਦੇ ਹੋ ਕਿਉਂਕਿ ਤੁਹਾਡੇ ਮਾਲਕ ਨੇ ਤੁਹਾਡੇ ਲਈ ਕਰ ਅਦਾ ਕੀਤਾ ਸੀ, ਅਤੇ ਤੁਹਾਡੇ ਦੁਆਰਾ ਭੁਗਤਾਨ ਕੀਤੇ ਕਰਾਂ ਤੋਂ ਘੱਟ ਕਰ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਗਿਗ (Gig) ਇਕਾਨਮੀ ਦੇ ਕਰਮਚਾਰੀ

ਗਿਗ ਇਕਾਨਮੀ ਦੇ ਕਰਮਚਾਰੀ ਅਕਸਰ ਇੱਕ ਐਪ ਜਾਂ ਵੈੱਬਸਾਈਟ ਵਰਗੇ ਡਿਜਿਟਲ ਪਲੇਟਫਾਰਮ ਰਾਹੀਂ ਕੰਮ ਕਰਦਿਆਂ, ਮੰਗ 'ਤੇ ਕੰਮ, ਸੇਵਾਵਾਂ ਜਾਂ ਚੀਜ਼ਾਂ ਮੁਹੱਈਆ ਕਰਦੇ ਹੋਏ ਆਮਦਨੀ ਕਮਾਉਂਦੇ ਹਨ। ਤੁਹਾਨੂੰ ਇਸ ਕਿਸਮ ਦੇ ਕੰਮ ਤੋਂ ਕਮਾਈ ਆਮਦਨੀ 'ਤੇ ਕਰ ਦੇਣਾ ਚਾਹੀਦਾ ਹੈ। ਗਿਗ ਇਕਾਨਮੀ ਟੈਕਸ ਸੈਂਟਰ (ਅੰਗਰੇਜ਼ੀ ਵਿੱਚ) ਕਰ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਲਈ ਤੁਹਾਨੂੰ ਲੋੜੀਂਦੀ ਜਾਣਕਾਰੀ ਤੁਹਾਨੂੰ ਦੇਵੇਗਾ।

ਸਵੈ-ਰੁਜ਼ਗਾਰ

ਜੇ ਅੱਗੇ ਦਿੱਤਿਆਂ ਵਿੱਚੋਂ ਕੋਈ ਵੀ ਤੁਹਾਡੇ 'ਤੇ ਲਾਗੂ ਹੁੰਦਾ ਹੈ ਤਾਂ ਤੁਸੀਂ ਸਵੈ-ਰੁਜ਼ਗਾਰ (ਅੰਗਰੇਜ਼ੀ ਵਿੱਚ) ਹੋ:

 • ਤੁਸੀਂ ਇਕੱਲੇ ਮਾਲਕ ਜਾਂ ਇੱਕ ਸੁਤੰਤਰ ਠੇਕੇਦਾਰ ਵਜੋਂ ਕੋਈ ਵਪਾਰ ਜਾਂ ਕਾਰੋਬਾਰ ਚਲਾਉਂਦੇ ਹੋ

 • ਤੁਸੀਂ ਕਿਸੇ ਸਾਂਝੇਦਾਰੀ ਦੇ ਸਦੱਸ ਹੋ ਜੋ ਕੋਈ ਵਪਾਰ ਜਾਂ ਕਾਰੋਬਾਰ ਨੂੰ ਚਲਾਉਂਦੀ ਹੈ

 • ਤੁਸੀਂ ਆਪਣੇ ਲਈ ਕਾਰੋਬਾਰ ਵਿੱਚ ਹੋ (ਜਿਸ ਵਿੱਚ ਇੱਕ ਪਾਰਟ-ਟਾਈਮ ਕਾਰੋਬਾਰ ਸ਼ਾਮਲ ਹੈ)

ਜੇ ਤੁਸੀਂ ਸਵੈ-ਰੁਜ਼ਗਾਰ ਕਰਦੇ ਹੋ, ਤਾਂ ਤੁਹਾਨੂੰ ਆਮਦਨੀ ਕਰ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ, ਇਸ ਲਈ ਤੁਹਾਨੂੰ ਆਮ ਤੌਰ 'ਤੇ ਇੱਕ ਸਾਲਾਨਾ ਕਰ ਰਿਟਰਨ ਫਾਈਲ ਕਰਨ ਅਤੇ ਹਰੇਕ ਤਿਮਾਹੀ ਅਨੁਮਾਨਤ ਟੈਕਸ (ਅੰਗਰੇਜ਼ੀ ਵਿੱਚ) ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।

ਤੁਹਾਨੂੰ ਆਮ ਤੌਰ 'ਤੇ ਸਵੈ-ਰੁਜ਼ਗਾਰ ਕਰ (ਅੰਗਰੇਜ਼ੀ ਵਿੱਚ)ਵੀ ਅਦਾ ਕਰਨਾ ਚਾਹੀਦਾ ਹੈ। ਇਹ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਲਈ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਕਰ ਹੈ ਜੋ ਆਪਣੇ ਲਈ ਕੰਮ ਕਰਦੇ ਹਨ। ਤੁਹਾਡੀਆਂ ਸਵੈ-ਰੁਜ਼ਗਾਰ ਕਰ ਦੀਆਂ ਅਦਾਇਗੀਆਂ ਸਮਾਜਿਕ ਸੁਰੱਖਿਆ ਪ੍ਰਣਾਲੀ ਦੇ ਤਹਿਤ ਤੁਹਾਡੀ ਕਵਰੇਜ ਵਿੱਚ ਯੋਗਦਾਨ ਪਾਉਂਦੀਆਂ ਹਨ। ਸਮਾਜਿਕ ਸੁਰੱਖਿਆ ਕਵਰੇਜ ਤੁਹਾਨੂੰ ਰਿਟਾਇਰਮੈਂਟ ਲਾਭ, ਅਪਾਹਜਤਾ ਲਾਭ, ਸਰਵਾਈਵਰ ਲਾਭ, ਅਤੇ ਮੈਡੀਕਲ ਬੀਮਾ (ਮੈਡੀਕੇਅਰ) ਲਾਭ ਪ੍ਰਦਾਨ ਕਰਦੀ ਹੈ।

ਵਪਾਰ ਦੇ ਮਾਲਕ

ਸਾਡਾ ਛੋਟੇ ਵਪਾਰ ਅਤੇ ਸਵੈ-ਰੁਜ਼ਗਾਰ ਕਰ ਕੇਂਦਰ (ਅੰਗਰੇਜ਼ੀ ਵਿੱਚ) ਉਨ੍ਹਾਂ ਕਰਦਾਤਾਵਾਂ ਲਈ ਕਰ ਸੰਬੰਧੀ ਜਾਣਕਾਰੀ ਦੀ ਪੇਸ਼ਕਸ਼ ਕਰਦਾ ਹੈ ਜੋ ਫਾਰਮ 1040, ਸ਼ਡਿਊਲਜ਼ C, E, F ਜਾਂ ਫਾਰਮ 2106 ਫਾਈਲ ਕਰਦੇ ਹਨ, ਅਤੇ ਨਾਲ ਹੀ, $10 ਮਿਲਿਅਨ ਤੋਂ ਘੱਟ ਜਾਇਦਾਦ ਵਾਲੇ ਛੋਟੇ ਕਾਰੋਬਾਰ ਚਲਾਉਂਦੇ ਹਨ।

ਜਦੋਂ ਤੁਸੀਂ ਆਪਣੀ ਆਮਦਨੀ ਕਮਾਉਂਦੇ ਹੋ ਤਾਂ ਆਪਣਾ ਕਰ ਅਦਾ ਕਰੋ

ਫੈਡਰਲ ਆਮਦਨੀ ਕਰ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਤੁਸੀਂ ਜਾਂ ਤਾਂ ਵਿਦਹੋਲਡਿੰਗ (ਅੰਗਰੇਜ਼ੀ ਵਿੱਚ) ਜਾਂ ਅਨੁਮਾਨਿਤ ਕਰ ਭੁਗਤਾਨ (ਅੰਗਰੇਜ਼ੀ ਵਿੱਚ)ਰਾਹੀਂ, ਸਾਲ ਦੇ ਦੌਰਾਨ ਆਮਦਨੀ ਕਮਾਉਂਦੇ ਹੋ ਜਾਂ ਪ੍ਰਾਪਤ ਕਰਦੇ ਹੋ। ਜੇ ਤੁਸੀਂ ਵਿਦਹੋਲਡਿੰਗ ਅਤੇ ਅਨੁਮਾਨਤ ਕਰ ਅਦਾਇਗੀਆਂ ਰਾਹੀਂ ਕਾਫੀ ਕਰ ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਹਾਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਕਰ ਰੋਕਣਾ

ਜੇ ਤੁਸੀਂ ਇੱਕ ਕਰਮਚਾਰੀ ਹੋ, ਤਾਂ ਤੁਹਾਡਾ ਮਾਲਕ ਸ਼ਾਇਦ ਤੁਹਾਡੀ ਤਨਖਾਹ ਵਿੱਚੋਂ ਆਮਦਨੀ ਕਰ ਕੱਟਦਾ ਹੁੰਦਾ ਹੈ ਅਤੇ ਤੁਹਾਡੇ ਨਾਮ 'ਤੇ IRS ਨੂੰ ਇਸ ਦਾ ਭੁਗਤਾਨ ਕਰਦਾ ਹੈ।

ਤੁਹਾਡੇ ਮਾਲਕ ਦੁਆਰਾ ਤੁਹਾਡੀ ਨਿਯਮਤ ਤਨਖਾਹ ਵਿੱਚੋਂ ਕੱਟੀ ਜਾਂਦੀ ਕਰ ਦੀ ਰਕਮ ਨਿਮਨਲਿਖਿਤ 'ਤੇ ਨਿਰਭਰ ਕਰਦੀ ਹੈ:

 • ਤੁਹਾਡੇ ਦੁਆਰਾ ਕਮਾਈ ਜਾਂਦੀ ਰਕਮ

 • ਜਿਹੜੀ ਜਾਣਕਾਰੀ ਤੁਸੀਂ ਆਪਣੇ ਮਾਲਕ ਨੂੰ ਫਾਰਮ W-4 'ਤੇ ਦਿੰਦੇ ਹੋ, ਕਰਮਚਾਰੀ ਦਾ ਵਿਦਹੋਲਡਿੰਗ ਸਰਟੀਫਿਕੇਟ

ਆਪਣੀ ਵਿਦਹੋਲਡਿੰਗ ਦੀ ਜਾਂਚ ਕਰਨ ਲਈ ਸਾਡੇ ਟੈਕਸ ਵਿਦਹੋਲਡਿੰਗ ਐਸਟੀਮੇਟਰ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ ਅਤੇ ਇਹ ਯਕੀਨੀ ਕਰੋ ਕਿ ਤੁਹਾਡੇ ਕਰ ਦੇ ਬਿੱਲ ਨੂੰ ਕਵਰ ਕਰਨ ਲਈ ਕਾਫੀ ਕਟੌਤੀ ਕੀਤੀ ਜਾ ਚੁੱਕੀ ਹੈ।

ਅਨੁਮਾਨਤ ਕਰ

ਜੇ ਤੁਸੀਂ ਆਪਣੇ ਖੁਦ ਲਈ ਕਾਰੋਬਾਰ ਵਿੱਚ ਹੋ, ਤਾਂ ਤੁਹਾਨੂੰ ਆਮ ਤੌਰ 'ਤੇ ਅਨੁਮਾਨਤ ਕਰ ਦੀਆਂ ਅਦਾਇਗੀਆਂ ਕਰਨ ਦੀ ਲੋੜ ਹੁੰਦੀ ਹੈ।

ਜੇ ਤੁਸੀਂ ਫਾਈਲ ਕਰਦੇ ਸਮੇਂ $1000 ਜਾਂ ਇਸ ਤੋਂ ਵੱਧ ਦੇ ਬਕਾਏ ਦੀ ਉਮੀਦ ਕਰਦੇ ਹੋ, ਤਾਂ ਤੁਹਾਨੂੰ ਅਨੁਮਾਨਤ ਕਰ ਦੀਆਂ ਅਦਾਇਗੀਆਂ ਕਰਨ ਦੀ ਲੋੜ ਵੀ ਹੋ ਸਕਦੀ ਹੈ। ਜੇ ਤੁਸੀਂ ਕਿਸੇ ਕਾਰੋਬਾਰ ਵਿੱਚ ਇਕੱਲੇ ਮਾਲਕ ਜਾਂ ਭਾਗੀਦਾਰ ਹੋ, ਜਾਂ ਜੇ ਤੁਸੀਂ ਗਿਗ ਇਕਾਨਮੀ ਕਰਮਚਾਰੀ ਹੋ, ਤਾਂ ਅਜਿਹਾ ਹੋ ਸਕਦਾ ਹੈ।

ਜੇ ਤੁਹਾਡੇ ਅਨੁਮਾਨਤ ਕਰ ਦੀਆਂ ਅਦਾਇਗੀਆਂ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਤੁਹਾਡੇ ਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ, ਭਾਵੇਂ ਤੁਹਾਡੀ ਕਰ ਰਿਟਰਨ ਫਾਈਲ ਕਰਦੇ ਸਮੇਂ ਤੁਹਾਡਾ ਕੋਈ ਰੀਫੰਡ ਹੋਵੇ।

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਫਾਈਲ ਕਰਨਾ

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਇੱਕ ਵਿਅਕਤੀਗਤ ਟੈਕਸ ਰਿਟਰਨ ਫਾਈਲ ਕਰਨ (ਅੰਗਰੇਜ਼ੀ ਵਿੱਚ) ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰੋ।

ਫਾਈਲ ਕਦੋਂ ਕਰੀਏ

ਵਿਅਕਤੀਗਤ ਅਤੇ ਪਰਿਵਾਰਾਂ ਲਈ ਕਰ ਫਾਈਲਿੰਗ ਅਤੇ ਭੁਗਤਾਨ ਦੀ ਆਖਰੀ ਮਿਤੀ ਆਮ ਤੌਰ 'ਤੇ ਅਪ੍ਰੈਲ 15 ਹੁੰਦੀ ਹੈ। ਅਪਵਾਦਾਂ ਅਤੇ ਫਾਈਲ ਕਰਨ ਦੀ ਆਖਰੀ ਮਿਤੀ ਵਿੱਚ ਵਾਧਿਆਂ ਬਾਰੇ ਜਾਣਕਾਰੀ ਲਈ ਫਾਈਲ ਕਦੋਂ ਕਰਨਾ ਹੈ (ਅੰਗਰੇਜ਼ੀ ਵਿੱਚ) 'ਤੇ ਸਾਡਾ ਪੇਜ ਵੇਖੋ।

ਤੁਹਾਨੂੰ ਫਾਈਲ ਕਰਨ ਲਈ ਕੀ ਚਾਹੀਦਾ ਹੁੰਦਾ ਹੈ

ਕਰਦਾਤਾ ਪਛਾਣ ਨੰਬਰ

ਕਰਦਾਤਾ ਪਛਾਣ ਨੰਬਰ ਤੁਹਾਡੇ ਕਰ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ 'ਤੇ ਲਾਜ਼ਮੀ ਹੁੰਦਾ ਹੈ।

ਜ਼ਿਆਦਾਤਰ ਕਰਦਾਤਾ ਪਛਾਣ ਨੰਬਰ ਸਮਾਜਿਕ ਸੁਰੱਖਿਆ ਨੰਬਰ ਹੁੰਦੇ ਹਨ।

ਜੇ ਤੁਸੀਂ ਸਮਾਜਿਕ ਸੁਰੱਖਿਆ ਨੰਬਰ ਲਈ ਯੋਗ ਨਹੀਂ ਹੋ, ਤਾਂ ਤੁਹਾਨੂੰ ਇੱਕ ਵਿਅਕਤੀਗਤ ਕਰਦਾਤਾ ਪਛਾਣ ਨੰਬਰ (ਅੰਗਰੇਜ਼ੀ ਵਿੱਚ), ਜਾਂ ITIN ਦੀ ਵਰਤੋਂ ਕਰਨੀ ਚਾਹੀਦੀ ਹੈ। ITIN ਕੇਵਲ ਫੈਡਰਲ ਟੈਕਸ ਫਾਈਲਿੰਗ ਅਤੇ ਰੀਪੋਰਟਿੰਗ ਲਈ ਜਾਰੀ ਕੀਤੇ ਜਾਂਦੇ ਹਨ।

ਇੱਕ ITIN ਇਹ ਨਹੀਂ ਕਰਦਾ:

ਫਾਈਲ ਕਿਵੇਂ ਕਰੀਏ

ਇਲੈਕਟ੍ਰਾਨਿਕ ਫਾਈਲਿੰਗ

ਇਲੈਕਟ੍ਰਾਨਿਕ ਫਾਈਲਿੰਗ - ਜਾਂ ਈ-ਫਾਈਲਿੰਗ – ਉਦੋਂ ਹੁੰਦੀ ਹੈ ਜਦੋਂ ਤੁਸੀਂ ਇੰਟਰਨੈਟ ਰਾਹੀਂ ਆਪਣੀ ਆਮਦਨੀ ਕਰ ਦੀ ਰਿਟਰਨ IRS ਨੂੰ ਭੇਜਣ ਲਈ ਵਪਾਰਕ ਕਰ ਤਿਆਰ ਕਰਨ ਵਾਲੇ ਸਾੱਫਟਵੇਅਰ ਦੀ ਵਰਤੋਂ ਕਰਦੇ ਹੋ।

ਜੇ ਤੁਸੀਂ ਆਪਣੀ ਟੈਕਸ ਰਿਟਰਨ ਨੂੰ ਈ-ਫਾਈਲ ਕਰਦੇ ਹੋ, ਤਾਂ ਤੁਸੀਂ ਆਮ ਤੌਰ 'ਤੇ ਸਾਨੂੰ ਤੁਹਾਡੀ ਰਿਟਰਨ ਪ੍ਰਾਪਤ ਹੋਣ ਦੀ ਮਿਤੀ ਦੇ 3 ਹਫਤਿਆਂ ਦੇ ਅੰਦਰ-ਅੰਦਰ ਆਪਣਾ ਕਰ ਰੀਫੰਡ ਪ੍ਰਾਪਤ ਕਰੋਗੇ – ਜਾਂ ਇਸ ਤੋਂ ਵੀ ਤੇਜ਼ ਜੇ ਤੁਸੀਂ ਆਪਣਾ ਰੀਫੰਡ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਾਉਣ ਦੀ ਚੋਣ ਕੀਤੀ ਹੈ। ਸਾਡੇ ਕੋਲ ਕਈ ਈ-ਫਾਈਲ ਵਿਕਲਪ (ਅੰਗਰੇਜ਼ੀ ਵਿੱਚ) ਹਨ, ਜਿਹਨਾਂ ਵਿੱਚ ਫ੍ਰੀ ਫਾਈਲ ਸ਼ਾਮਲ ਹੈ।

ਫ੍ਰੀ ਫਾਈਲ

ਫ੍ਰੀ ਫਾਈਲ (ਅੰਗਰੇਜ਼ੀ ਵਿੱਚ) ਦੇ ਨਾਲ, ਤੁਸੀਂ ਕਰ ਤਿਆਰ ਕਰਨ ਅਤੇ ਫਾਈਲ ਕਰਨ ਦੇ ਸਾਫਟਵੇਅਰ ਦੀ ਵਰਤੋਂ ਕਰਦਿਆਂ ਮੁਫਤ ਵਿੱਚ ਆਪਣੀ ਫੈਡਰਲ ਇਨਕਮ ਟੈਕਸ ਰਿਟਰਨ ਤਿਆਰ ਕਰ ਸਕਦੇ ਹੋ ਅਤੇ ਫਾਈਲ ਕਰ ਸਕਦੇ ਹੋ।

ਖਾਸ ਕਰਦਾਤਾ

ਮਿਲਟਰੀ ਅਤੇ ਵੇਟਰਨਜ਼

U.S. ਦੀ ਹਥਿਆਰਬੰਦ ਸੈਨਾ ਦੇ ਮੈਂਬਰਾਂ ਅਤੇ ਵੇਟਰਨਜ਼ ਲਈ ਕਰ ਦੀਆਂ ਖਾਸ ਸਥਿਤੀਆਂ ਅਤੇ ਲਾਭ ਹੁੰਦੇ ਹਨ - ਜਿਸ ਵਿੱਚ ਮਿਲਟੈਕਸ ਤੱਕ ਪਹੁੰਚ ਸ਼ਾਮਲ ਹੈ (MilTax), ਜੋ ਕਿ ਆਮ ਤੌਰ 'ਤੇ ਮੁਫਤ ਕਰ ਰਿਟਰਨ ਤਿਆਰ ਕਰਨ ਅਤੇ ਫਾਈਲ ਕਰਨ ਦੀ ਪੇਸ਼ਕਸ਼ ਕਰਨ ਵਾਲਾ ਇੱਕ ਪ੍ਰੋਗਰਾਮ ਹੈ। ਅਸੀਂ, ਇਹ ਸਮਝਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਮਿਲਟਰੀ ਦੇ ਮੈਂਬਰਾਂ ਲਈ ਕਰ ਜਾਣਕਾਰੀ (ਅੰਗਰੇਜ਼ੀ ਵਿੱਚ) ਦੀ ਪੇਸ਼ਕਸ਼ ਕਰਦੇ ਹਾਂ ਕਿ ਉਹ ਪ੍ਰਬੰਧ ਤੁਹਾਨੂੰ ਅਤੇ ਤੁਹਾਡੇ ਕਰਾਂ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ, ਭਾਵੇਂ ਤੁਸੀਂ ਸਰਗਰਮ ਡਿਊਟੀ, ਰਿਜ਼ਰਵ, ਜਾਂ ਵੇਟਰਨ ਹੋ।

ਅੰਤਰਰਾਸ਼ਟਰੀ ਕਰਦਾਤਾ

ਇੱਕ ਅੰਤਰਰਾਸ਼ਟਰੀ ਵਿਅਕਤੀਗਤ ਕਰਦਾਤਾ (ਅੰਗਰੇਜ਼ੀ ਵਿੱਚ) ਵਜੋਂ ਤੁਹਾਡੀਆਂ ਕਰ ਦੀਆਂ ਦੇਣਦਾਰੀਆਂ ਇਸ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਕੀ ਤੁਸੀਂ U.S. ਦੇ ਨਾਗਰਿਕ ਹੋ, ਪ੍ਰਵਾਸੀ ਨਿਵਾਸੀ (ਅੰਗਰੇਜ਼ੀ ਵਿੱਚ)ਹੋ, ਜਾਂ ਗੈਰ-ਪ੍ਰਵਾਸੀ ਨਿਵਾਸੀ (ਅੰਗਰੇਜ਼ੀ ਵਿੱਚ)ਹੋ।

ਜੇ ਤੁਸੀਂ U.S. ਦੇ ਨਾਗਰਿਕ ਜਾਂ ਰਿਹਾਇਸ਼ੀ ਪਰਦੇਸੀ ਹੋ, ਤਾਂ ਤੁਹਾਡੀ ਵਿਸ਼ਵਵਿਆਪੀ ਆਮਦਨੀ U.S. ਦੇ ਇਨਕਮ ਟੈਕਸ ਦੇ ਅਧੀਨ ਹੁੰਦੀ ਹੈ, ਚਾਹੇ ਤੁਸੀਂ ਕਿੱਥੇ ਵੀ ਰਹਿੰਦੇ ਹੋ।

ਗੈਰ-ਰਿਹਾਇਸ਼ੀ ਪਰਦੇਸੀ ਲੋਕਾਂ ਨੂੰ ਸਿਰਫ ਸੰਯੁਕਤ ਰਾਜ ਦੇ ਸਰੋਤਾਂ ਤੋਂ ਅਤੇ ਸੰਯੁਕਤ ਰਾਜ ਵਿੱਚ ਕਿਸੇ ਵਪਾਰ ਜਾਂ ਕਾਰੋਬਾਰ ਦੇ ਸੰਚਾਲਨ ਨਾਲ ਜੁੜੀ ਆਮਦਨੀ ਉੱਤੇ ਕਰ ਲਗਾਇਆ ਜਾਂਦਾ ਹੈ।

ਤੁਹਾਡੇ ਕਾਰੋਬਾਰ ਲਈ ਫਾਈਲ ਕਰਨਾ

ਤੁਹਾਨੂੰ ਫਾਈਲ ਕਰਨ ਲਈ ਕੀ ਚਾਹੀਦਾ ਹੁੰਦਾ ਹੈ

ਮਾਲਕ ਪਛਾਣ ਨੰਬਰ

ਜ਼ਿਆਦਾਤਰ ਕਾਰੋਬਾਰ - ਅਤੇ ਸਾਰੇ ਮਾਲਕਾਂ ਨੂੰ – ਕਰ ਫਾਈਲ ਕਰਨ ਲਈ, ਇੱਕ ਮਾਲਕ ਪਛਾਣ ਨੰਬਰ (ਅੰਗਰੇਜ਼ੀ ਵਿੱਚ), ਜਾਂ EIN ਦੀ ਲੋੜ ਹੁੰਦੀ ਹੈ। ਤੁਸੀਂ ਇੱਕ EIN ਲਈ ਬੇਨਤੀ ਕਰੋ (ਅੰਗਰੇਜ਼ੀ ਵਿੱਚ) ਆਨਲਾਈਨ ਅਰਜ਼ੀ ਦੇ ਸਕਦੇ ਹੋ ਅਤੇ ਤੁਰੰਤ ਆਪਣਾ ਨੰਬਰ ਪ੍ਰਾਪਤ ਕਰ ਸਕਦੇ ਹੋ।

ਕਾਰੋਬਾਰੀ ਕਰ

ਤੁਹਾਡੇ ਵਪਾਰ ਦਾ ਢਾਂਚਾ (ਅੰਗਰੇਜ਼ੀ ਵਿੱਚ) ਇਹ ਨਿਰਧਾਰਤ ਕਰਦਾ ਹੈ ਕਿ ਤੁਹਾਨੂੰ ਕਿਹੜੇ ਵਪਾਰ ਕਰ (ਅੰਗਰੇਜ਼ੀ ਵਿੱਚ) ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਤੁਸੀਂ ਕਿਵੇਂ ਉਨ੍ਹਾਂ ਦਾ ਭੁਗਤਾਨ ਕਰ ਕਰਦੇ ਹੋ।

ਯਾਦ ਰੱਖੋ, ਤੁਹਾਨੂੰ ਕਰ ਸਾਲ ਦੇ ਦੌਰਾਨ ਨਿਯਮਤ ਅਨੁਮਾਨਤ ਕਰ ਭੁਗਤਾਨ (ਅੰਗਰੇਜ਼ੀ ਵਿੱਚ) ਕਰਕੇ ਆਪਣੀ ਆਮਦਨੀ 'ਤੇ ਆਪਣੇ ਕਰਾਂ ਦਾ ਭੁਗਤਾਨ ਕਰਨਾ ਲਾਜ਼ਮੀ ਹੁੰਦਾ ਹੈ।

ਬਿਜ਼ਨਸ ਇਨਕਮ ਟੈਕਸ

ਭਾਗੀਦਾਰੀਆਂ ਨੂੰ ਛੱਡ ਕੇ ਸਾਰੇ ਕਾਰੋਬਾਰਾਂ ਨੂੰ ਇੱਕ ਸਾਲਾਨਾ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਚਾਹੀਦੀ ਹੈ। ਭਾਗੀਦਾਰੀਆਂ ਇੱਕ ਜਾਣਕਾਰੀ ਰਿਟਰਨ ਫਾਈਲ ਕਰਦੀਆਂ ਹਨ।

ਤੁਸੀਂ ਕਿਹੜੇ ਫਾਰਮ ਦੀ ਵਰਤੋਂ ਕਰਦੇ ਹੋ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਕਾਰੋਬਾਰ ਕਿਵੇਂ ਵਿਵਸਥਿਤ ਹੈ। ਇਹ ਪਤਾ ਲਗਾਉਣ ਲਈ ਕਿ ਤੁਹਾਡੇ ਦੁਆਰਾ ਸਥਾਪਿਤ ਕੀਤੀ ਵਪਾਰਕ ਇਕਾਈ ਦੇ ਅਧਾਰ 'ਤੇ ਤੁਹਾਨੂੰ ਕਿਹੜੇ ਫਾਰਮ ਫਾਈਲ ਕਰਨੇ ਚਾਹੀਦੇ ਹਨ ਵਾਪਰ ਢਾਂਚਾ (ਅੰਗਰੇਜ਼ੀ ਵਿੱਚ) ਦਾ ਹਵਾਲਾ ਲਓ।

ਰੁਜ਼ਗਾਰ ਕਰ

ਜੇ ਤੁਹਾਡੇ ਕੋਲ ਕਰਮਚਾਰੀ ਹਨ, ਤਾਂ ਤੁਹਾਨੂੰ ਰੁਜ਼ਗਾਰ ਕਰ (ਅੰਗਰੇਜ਼ੀ ਵਿੱਚ)ਰੁਜ਼ਗਾਰ ਕਰਾਂ ਦਾ ਭੁਗਤਾਨ ਕਰਨ ਦੀ ਲੋੜ ਹੋਏਗੀ। ਰੁਜ਼ਗਾਰ ਕਰਾਂ ਵਿੱਚ ਸ਼ਾਮਲ ਹਨ:

 • ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਕਰ

 • ਫੈਡਰਲ ਆਮਦਨ ਕਰ ਵਿਦਹੋਲਡਿੰਗ

 • ਫੈਡਰਲ ਬੇਰੁਜ਼ਗਾਰੀ ਕਰ

ਐਕਸਾਇਜ਼ ਕਰ

ਤੁਹਾਨੂੰ ਆਬਕਾਰੀ ਟੈਕਸ (ਅੰਗਰੇਜ਼ੀ ਵਿੱਚ)

ਅਦਾ ਕਰਨ ਦੀ ਲੋੜ ਹੋ ਸਕਦੀ ਹੈ ਜੇ ਤੁਹਾਡਾ ਕਾਰੋਬਾਰ:

 • ਖਾਸ ਉਤਪਾਦਾਂ ਦਾ ਨਿਰਮਾਣ ਕਰਦੇ ਹੋ ਜਾਂ ਵਿਕਰੀ ਕਰਦੇ ਹੋ

 • ਖਾਸ ਕਿਸਮ ਦੇ ਕਾਰੋਬਾਰ ਚਲਾਉਂਦੇ ਹੋ

 • ਕਈ ਤਰਾਂ ਦੇ ਉਪਕਰਣ, ਸਹੂਲਤਾਂ, ਜਾਂ ਉਤਪਾਦਾਂ ਦੀ ਵਰਤੋਂ ਕਰਦਾ ਹੈ

 • ਖਾਸ ਸੇਵਾਵਾਂ ਲਈ ਭੁਗਤਾਨ ਪ੍ਰਾਪਤ ਕਰਦੇ ਹੋ

ਅੰਤਰਰਾਸ਼ਟਰੀ ਕਾਰੋਬਾਰ

U.S. ਵਿੱਚ ਗਤੀਵਿਧੀਆਂ ਵਾਲੇ ਵਿਦੇਸ਼ੀ ਕਾਰੋਬਾਰ, ਜਾਂ U.S. ਤੋਂ ਬਾਹਰ ਗਤੀਵਿਧੀਆਂ ਵਾਲੇ ਘਰੇਲੂ ਕਾਰੋਬਾਰਾਂ ਨੂੰ ਅੰਤਰਰਾਸ਼ਟਰੀ ਕਾਰੋਬਾਰਾਂ (ਅੰਗਰੇਜ਼ੀ ਵਿੱਚ) ਲਈ ਵਿਸ਼ੇਸ਼ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ।

ਆਪਣੀ ਟੈਕਸ ਰਿਟਰਨ ਤਿਆਰ ਕਰਨ ਵਿੱਚ ਸਹਾਇਤਾ ਪ੍ਰਾਪਤ ਕਰੋ

ਯੋਗ ਟੈਕਸਦਾਤਾਵਾਂ ਲਈ ਮੁਫਤ ਟੈਕਸ ਸਹਾਇਤਾ

ਸਾਡੇ IRS-ਪ੍ਰਮਾਣਤ ਕਰ ਤਿਆਰੀ ਸਵੈ-ਇੱਛਕ ਪ੍ਰੋਗਰਾਮ (ਅੰਗਰੇਜ਼ੀ ਵਿੱਚ)ਰਾਹੀਂ ਦੇਸ਼ ਭਰ ਵਿੱਚ 10,000 ਤੋਂ ਵੱਧ ਸਥਾਨਾਂ ਤੇ ਮੁਫਤ ਟੈਕਸ ਸਹਾਇਤਾ ਵਿਅਕਤੀਗਤ ਰੂਪ ਵਿੱਚ ਉਪਲਬਧ ਹੈ। ਤੁਸੀਂ IRS ਫ੍ਰੀ ਫਾਈਲ (ਅੰਗਰੇਜ਼ੀ ਵਿੱਚ)ਰਾਹੀਂ ਆਨਲਾਈਨ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹੋ।

ਸਵੈ-ਇੱਛਕ ਆਮਦਨ ਕਰ ਸਹਾਇਤਾ

ਸਵੈ-ਇੱਛਕ ਆਮਦਨ ਕਰ ਸਹਾਇਤਾ (VITA) ਪ੍ਰੋਗਰਾਮ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਮੁਫਤ ਮੁੱਢਲੀ ਆਮਦਨ ਕਰ ਰਿਟਰਨ ਤਿਆਰ ਕਰਨ ਦੀ ਪੇਸ਼ਕਸ਼ ਕਰਦਾ ਹੈ ਜਿਹਨਾਂ ਕੋਲ:

 • ਘੱਟ ਤੋਂ ਦਰਮਿਆਨੀ ਆਮਦਨੀ ਹੈ

 • ਅਪਾਹਜਤਾ ਹੈ

 • ਸੀਮਤ ਅੰਗਰੇਜ਼ੀ ਮੁਹਾਰਤ ਹੈ

ਬਜ਼ੁਰਗਾਂ ਲਈ ਕਰ ਸੰਬੰਧੀ ਸਲਾਹ

ਬਜ਼ੁਰਗਾਂ ਲਈ ਕਰ ਸੰਬੰਧੀ ਸਲਾਹ (TCE) ਪ੍ਰੋਗਰਾਮ ਸਾਰੇ ਕਰਦਾਤਾਵਾਂ, ਖਾਸਕਰ ਜਿਨ੍ਹਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੈ, ਲਈ ਮੁਫਤ ਕਰ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। TCE, ਬਜ਼ੁਰਗਾਂ ਲਈ ਵਿਲੱਖਣ ਪੈਨਸ਼ਨਾਂ ਅਤੇ ਰਿਟਾਇਰਮੈਂਟ ਨਾਲ ਸੰਬੰਧਿਤ ਮੁੱਦਿਆਂ ਬਾਰੇ ਸਵਾਲਾਂ ਲਈ ਮਾਹਰ ਹੈ।

ਇੱਕ ਕਰ ਪੇਸ਼ੇਵਰ ਨੂੰ ਨਿਯੁਕਤ ਕਰੋ

ਜੇ ਤੁਹਾਨੂੰ ਆਪਣੀ ਕਰ ਰਿਟਰਨ ਤਿਆਰ ਕਰਨ ਲਈ ਕਿਸੇ ਵਿਅਕਤੀ ਦੀ ਲੋੜ ਹੈ, ਤਾਂ ਤੁਸੀਂ ਕਿਸੇ ਕਰ ਪੇਸ਼ੇਵਰ ਦੀ ਚੋਣ (ਅੰਗਰੇਜ਼ੀ ਵਿੱਚ)ਵੀ ਕਰ ਸਕਦੇ ਹੋ।

ਇਹ ਇੱਕ ਮਹੱਤਵਪੂਰਨ ਫੈਸਲਾ ਹੁੰਦਾ ਹੈ। ਤੁਸੀਂ ਆਪਣੀ ਸਭ ਤੋਂ ਨਿੱਜੀ ਜਾਣਕਾਰੀ ਬਾਰੇ ਆਪਣੇ ਕਰ ਪੇਸ਼ੇਵਰ 'ਤੇ ਭਰੋਸਾ ਕਰਦੇ ਹੋ। ਉਹ ਤੁਹਾਡੇ ਵਿਆਹ, ਤੁਹਾਡੀ ਆਮਦਨੀ, ਤੁਹਾਡੇ ਬੱਚਿਆਂ, ਤੁਹਾਡੇ ਸਮਾਜਿਕ ਸੁਰੱਖਿਆ ਨੰਬਰ ਅਤੇ ਤੁਹਾਡੇ ਵਿੱਤੀ ਜੀਵਨ ਦੇ ਵੇਰਵਿਆਂ ਬਾਰੇ ਜਾਣਦੇ ਹਨ।

ਜ਼ਿਆਦਾਤਰ ਕਰ ਪੇਸ਼ੇਵਰ ਵਧੀਆ ਸੇਵਾ ਮੁਹੱਈਆ ਕਰਾਉਂਦੇ ਹਨ। ਪਰ ਤੁਹਾਡੀ ਰਿਟਰਨ ਤਿਆਰ ਕਰਨ ਲਈ ਗਲਤ ਵਿਅਕਤੀ ਦੀ ਚੋਣ ਕਰਨ ਦੀ ਸੰਭਾਵਨਾ ਵੀ ਹੁੰਦੀ ਹੈ। ਸਾਡੇ ਕਰ ਤਿਆਰ ਕਰਨ ਵਾਲੇ ਨੂੰ ਚੁਣਨ ਲਈ ਨੁਸਖੇ (ਅੰਗਰੇਜ਼ੀ ਵਿੱਚ)ਦੀ ਜਾਂਚ ਕਰਨਾ ਯਕੀਨੀ ਬਣਾਓ।

ਰੀਫੰਡ

ਸਿੱਧਾ ਜਮ੍ਹਾ

ਜੇ ਤੁਸੀਂ ਆਪਣੇ ਕਰਾਂ ਦੇ ਭੁਗਤਾਨ ਕੀਤੇ ਪੈਸਿਆਂ 'ਤੇ ਕਿਸੇ ਰੀਫੰਡ ਦੇ ਹੱਕਦਾਰ ਹੈ, ਤਾਂ ਫਾਈਲ ਕਰਨ ਵੇਲੇ ਡਾਇਰੈਕਟ ਡਿਪਾਜ਼ਿਟ (ਅੰਗਰੇਜ਼ੀ ਵਿੱਚ) ਦੀ ਚੋਣ ਕਰੋ। ਇਹ ਤੁਹਾਡਾ ਕਰ ਰੀਫੰਡ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ। ਇਹ ਮੁਫਤ ਹੈ, ਅਤੇ ਇਹ ਸੁਰੱਖਿਅਤ ਹੈ।

ਤੁਸੀਂ ਆਪਣੇ ਰੀਫੰਡ ਨੂੰ ਸਿੱਧਾ ਤਿੰਨ ਤੱਕ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾ ਸਕਦੇ ਹੋ। ਜਦੋਂ ਤੁਸੀਂ ਸਿੱਧ ਜਮ੍ਹਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਕਾਗਜ਼ ਦੇ ਚੈੱਕ ਦੇ ਚੋਰੀ ਹੋਣ ਜਾਂ ਗੁੰਮ ਹੋ ਜਾਣ ਦਾ ਕੋਈ ਜੋਖਮ ਨਹੀਂ ਹੁੰਦਾ ਹੈ।

ਆਪਣੇ ਰੀਫੰਡ ਨੂੰ ਟਰੈਕ ਕਰੋ

ਮੇਰਾ ਰਿਫੰਡ ਕਿੱਥੇ ਹੈ? (ਅੰਗਰੇਜ਼ੀ ਵਿੱਚ) ਇੱਕ ਆਨਲਾਈਨ ਟੂਲ ਹੈ ਜੋ ਤੁਹਾਡੇ ਕਰ ਰੀਫੰਡ ਨੂੰ ਟਰੈਕ ਕਰੇਗਾ। ਇਸ ਟੂਲ ਦੀ ਵਰਤੋਂ ਕਰਨ ਲਈ, ਤੁਹਾਨੂੰ ਆਪਣੇ ਸਮਾਜਿਕ ਸੁਰੱਖਿਆ ਨੰਬਰ ਜਾਂ ITIN, ਤੁਹਾਡੀ ਫਾਈਲ ਕਰਨ ਦੀ ਸਥਿਤੀ ਅਤੇ ਤੁਹਾਡੇ ਰੀਫੰਡ ਦੀ ਸਹੀ ਰਕਮ ਦੀ ਲੋੜ ਹੋਏਗੀ।

ਅਸੀਂ ਜ਼ਿਆਦਾਤਰ ਰੀਫੰਡ 21 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਜਾਰੀ ਕਰ ਦਿੰਦੇ ਹਾਂ। ਤੁਹਾਨੂੰ ਸਾਨੂੰ ਸਿਰਫ ਤਾਂ ਹੀ ਕਾਲ ਕਰਨੀ ਚਾਹੀਦੀ ਹੈ ਜੇ:

 • ਤੁਸੀਂ ਆਪਣੀ ਕਰ ਰਿਟਰਨ 21 ਦਿਨਾਂ ਤੋਂ ਵੱਧ ਪਹਿਲਾਂ ਈ-ਫਾਈਲ ਕੀਤੀ ਹੈ

 • ਤੁਸੀਂ ਆਪਣੇ ਕਾਗਜ਼ੀ ਰਿਟਰਨ 6 ਹਫਤਿਆਂ ਤੋਂ ਵੱਧ ਪਹਿਲਾਂ ਭੇਜੀ ਹੈ

 • ਮੇਰਾ ਰੀਫੰਡ ਕਿੱਥੇ ਹੈ? ਟੂਲ ਤੁਹਾਨੂੰ IRS ਨਾਲ ਸੰਪਰਕ ਕਰਨ ਲਈ ਕਹਿੰਦਾ ਹੈ

ਭੁਗਤਾਨ ਦੇ ਵਿਕਲਪ

ਤੁਸੀਂ IRS2Go ਐਪ (ਅੰਗਰੇਜ਼ੀ ਵਿੱਚ)ਦੀ ਵਰਤੋਂ ਕਰਦਿਆਂ ਫੋਨ ਰਾਹੀਂ ਜਾਂ ਆਪਣੇ ਮੋਬਾਈਲ ਡਿਵਾਈਸ ਰਾਹੀਂ ਆਪਣੇ ਕਰਾਂ ਦਾ ਭੁਗਤਾਨ ਆਨਲਾਈਨ ਕਰ ਸਕਦੇ ਹੋ। ਵਧੇਰੇ ਜਾਣਨ ਲਈ ਸਾਡਾ ਭੁਗਤਾਨ (ਅੰਗਰੇਜ਼ੀ ਵਿੱਚ) ਪੰਨਾ ਦੇਖੋ।

IRS ਬਾਰੇ ਸਹਾਇਤਾ ਪ੍ਰਾਪਤ ਕਰੋ

ਕਰ ਸੰਬੰਧੀ ਘਪਲੇ

ਘਪਲੇਬਾਜ਼ ਤੁਹਾਡਾ ਪੈਸਾ ਜਾਂ ਤੁਹਾਡੀ ਨਿੱਜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਸਾਵਧਾਨ ਰਹੋ ਅਤੇ ਕਿਸੇ ਟੈਕਸ ਸਕੈਮ ਦੁਆਰਾ ਜਾਲ ਵਿੱਚ ਫਸਾਏ ਜਾਣ ਤੋਂ ਬਚੋ (ਅੰਗਰੇਜ਼ੀ ਵਿੱਚ)

IRS ਇਹ ਕਦੇ ਵੀ ਨਹੀਂ ਕਰੇਗਾ:

 • ਤੁਹਾਡੀ ਨਿੱਜੀ ਜਾਂ ਵਿੱਤੀ ਜਾਣਕਾਰੀ ਬਾਰੇ ਪੁੱਛਣ ਲਈ ਈਮੇਲ, ਲਿਖਤੀ ਸੁਨੇਹਾ ਜਾਂ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਨਾਲ ਸੰਪਰਕ ਕਰਨਾ।

 • ਤੁਰੰਤ ਭੁਗਤਾਨ ਦੀ ਮੰਗ ਕਰਨ ਲਈ ਫੋਨ ਕਰਨਾ। ਆਮ ਤੌਰ 'ਤੇ, ਜੇ ਤੁਹਾਡੇ ਕਰ ਦੇਣਯੋਗ ਹਨ ਤਾਂ IRS ਪਹਿਲਾਂ ਤੁਹਾਨੂੰ ਇੱਕ ਬਿੱਲ ਭੇਜੇਗਾ।

 • ਮੰਗ ਕਰਨਾ ਕਿ ਤੁਸੀਂ ਕੋਈ ਖਾਸ ਅਦਾਇਗੀ ਦੀ ਵਿਧੀ ਦੀ ਵਰਤੋਂ ਕਰੋ ਜਿਵੇਂ ਕਿ ਪ੍ਰੀਪੇਡ ਡੈਬਿਟ ਕਾਰਡ, ਗਿਫਟ ਕਾਰਡ ਜਾਂ ਵਾਇਰ ਟ੍ਰਾਂਸਫਰ।

 • ਅਦਾਇਗੀ ਨਾ ਕਰਨ ਕਾਰਨ ਤੁਹਾਨੂੰ ਗਿਰਫਤਾਰ ਕਰਨ ਲਈ ਪੁਲਿਸ ਲਿਆਉਣ ਜਾਂ ਹੋਰ ਕਾਨੂੰਨ ਲਾਗੂ ਕਰਨ ਦੀ ਧਮਕੀ ਦੇਣਾ।

 • ਆਪਣੇ ਡਰਾਈਵਿੰਗ ਲਾਇਸੈਂਸ, ਕਾਰੋਬਾਰੀ ਲਾਇਸੈਂਸਾਂ, ਜਾਂ ਇਮੀਗ੍ਰੇਸ਼ਨ ਸਥਿਤੀ ਨੂੰ ਜ਼ਬਤ ਕਰਨ ਦੀ ਧਮਕੀ ਦੇਣਾ। ਅਜਿਹੀਆਂ ਧਮਕੀਆਂ ਆਮ ਚਾਲਾਂ ਹੁੰਦੀਆਂ ਹਨ ਜੋ ਘਪਲੇਬਾਜ਼ ਪੀੜਤਾਂ ਨੂੰ ਭਰਮਾਉਣ ਲਈ ਵਰਤਦੇ ਹਨ।

 • ਮੰਗ ਕਰਨਾ ਕਿ ਤੁਹਾਡੀ ਬਕਾਇਆ ਰਕਮ 'ਤੇ ਸਵਾਲ ਜਾਂ ਅਪੀਲ ਕਰਨ ਦਾ ਮੌਕਾ ਦਿੱਤੇ ਬਿਨਾਂ ਤੁਸੀਂ ਅਦਾਇਗੀ ਕਰੋ।

 • ਤੁਹਾਨੂੰ ਇਹ ਦੱਸਣ ਲਈ ਕਾਲ ਕਰਨਾ ਕਿ ਤੁਸੀਂ ਕੋਈ ਕਰ ਰੀਫੰਡ ਪ੍ਰਾਪਤ ਕਰ ਰਹੇ ਹੋ ਜਿਸਦੀ ਤੁਸੀਂ ਉਮੀਦ ਨਹੀਂ ਕਰਦੇ ਹੋ।

ਚੋਰੀ ਦੀ ਪਛਾਣ ਕਰਨਾ

ਕਰ ਨਾਲ ਸੰਬੰਧਿਤ ਪਛਾਣ ਦੀ ਚੋਰੀ ਉਦੋਂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਰ ਰਿਟਰਨ ਫਾਈਲ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਲੈਂਦਾ ਹੈ - ਜਿਵੇਂ ਕਿ ਤੁਹਾਡਾ ਸਮਾਜਿਕ ਸੁਰੱਖਿਆ ਨੰਬਰ ਜਾਂ ITIN ਅਤੇ ਝੂਠੇ ਰੀਫੰਡ ਦਾ ਦਾਅਵਾ ਕਰਦਾ ਹੈ।

ਪਛਾਣ ਚੋਰੀ ਦੇ ਚਿੰਨ੍ਹਾਂ (ਅੰਗਰੇਜ਼ੀ ਵਿੱਚ) ਬਾਰੇ ਜਾਣੋ ਅਤੇ ਜੇ ਤੁਸੀਂ ਪੀੜਤ ਹੋ ਤਾਂ ਆਪਣੇ ਡਾਟਾ ਅਤੇ ਪਛਾਣ ਦੀ ਰੱਖਿਆ ਕਰਨ ਲਈ ਤੁਰੰਤ ਕਾਰਵਾਈ ਕਰੋ।

ਆਪਦਾ ਸੰਬੰਧੀ ਰਾਹਤ

ਜਦੋਂ ਕੋਈ ਸੰਘੀ ਤੌਰ 'ਤੇ ਘੋਸ਼ਿਤ ਆਫਤ ਆਉਂਦੀ ਹੈ, ਤਾਂ ਅਸੀਂ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਵਿੱਤੀ ਤੌਰ 'ਤੇ ਰੀਕਵਰ ਹੋਣ ਵਿੱਚ ਸਹਾਇਤਾ ਦੇਣ ਲਈ ਆਪਦਾ ਸਹਾਇਤਾ ਅਤੇ ਆਪਾਤਕਾਲੀਨ ਰਾਹਤ (ਅੰਗਰੇਜ਼ੀ ਵਿੱਚ) ਮੁਹੱਈਆ ਕਰਾਉਂਦੇ ਹਾਂ।

ਅਸੀਂ ਆਪਦਾ ਲਈ ਤਿਆਰ ਹੋਣ (ਅੰਗਰੇਜ਼ੀ ਵਿੱਚ) ਦੇ ਤਰੀਕੇ ਬਾਰੇ ਸੁਝਾਅ ਵੀ ਦਿੰਦੇ ਹਾਂ ਤਾਂ ਜੋ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਆਪਣੇ ਕਾਰੋਬਾਰ ਦੀ ਰੱਖਿਆ ਕਰ ਸਕੋ।

ਕਰਦਾਤਾ ਵਕੀਲ ਸੇਵਾ

ਕਰਦਾਤਾ ਵਕੀਲ ਸੇਵਾ (TAS) IRS ਦੇ ਅੰਦਰ ਦੀ ਇੱਕ ਸੁਤੰਤਰ ਸੰਸਥਾ ਹੈ ਜੋ ਕਰਦਾਤਾਵਾਂ ਦੀ ਸਹਾਇਤਾ ਕਰਦੀ ਹੈ ਅਤੇ ਕਰਦਾਤਾਵਾਂ ਦੇ ਹੱਕਾਂ ਦੀ ਰੱਖਿਆ ਕਰਦੀ ਹੈ। TAS ਤੁਹਾਡੇ ਲਈ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ ਜੇ:

 • ਤੁਹਾਡੀ ਕਰ ਸੰਬੰਧੀ ਸਮੱਸਿਆ ਕਿਸੇ ਵਿੱਤੀ ਮੁਸ਼ਕਲ ਦਾ ਕਾਰਨ ਬਣ ਰਹੀ ਹੈ

 • ਤੁਸੀਂ ਕੋਸ਼ਿਸ਼ ਕੀਤੀ ਹੈ ਅਤੇ ਤੁਸੀਂ IRS ਨਾਲ ਆਪਣੇ ਮੁੱਦੇ ਨੂੰ ਹੱਲ ਕਰਨ ਵਿੱਚ ਅਸਮਰੱਥ ਹੋ, ਜਾਂ

 • ਤੁਹਾਡਾ ਮੰਨਣਾ ਹੈ ਕਿ ਇੱਕ IRS ਪ੍ਰਣਾਲੀ, ਪ੍ਰਕਿਰਿਆ, ਜਾਂ ਵਿਧੀ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ ਜਿਵੇਂ ਇਸ ਨੂੰ ਕਰਨਾ ਚਾਹੀਦਾ ਹੈ।

ਜੇ ਤੁਸੀਂ TAS ਸਹਾਇਤਾ ਲਈ ਯੋਗਤਾ ਪੂਰੀ ਕਰਦੇ ਹੋ, ਜੋ ਹਮੇਸ਼ਾਂ ਮੁਫਤ ਹੁੰਦੀ ਹੈ, ਉਹ ਤੁਹਾਡੀ ਸਹਾਇਤਾ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰਨਗੇ।

ਆਨਲਾਈਨ  ਕਰਦਾਤਾ ਵਕੀਲ ਸੇਵਾ (ਅੰਗਰੇਜ਼ੀ ਵਿੱਚ) ਵੇਖੋ ਜਾਂ 877-777-4778 ਤੇ ਕਾਲ ਕਰੋ।

ਘੱਟ-ਆਮਦਨ ਕਰਦਾਤਾ ਕਲੀਨਿਕ

ਘੱਟ ਆਮਦਨ ਕਰਦਾਤਾ ਕਲੀਨਿਕ (LITCs) ਦੋਵਾਂ IRS ਅਤੇ TAS ਤੋਂ ਸੁਤੰਤਰ ਹੁੰਦੇ ਹਨ। LITCs ਉਹਨਾਂ ਵਿਅਕਤੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੀ ਆਮਦਨੀ ਕਿਸੇ ਨਿਸ਼ਚਤ ਪੱਧਰ ਤੋਂ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਨੂੰ IRS ਨਾਲ ਕਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੁੰਦੀ ਹੈ।

LITCs ਅੱਗੇ ਦਿੱਤਿਆਂ ਵਿੱਚੋਂ ਕਰਦਾਤਾਵਾਂ ਦੀ ਨੁਮਾਇੰਦਗੀ ਕਰ ਸਕਦੇ ਹਨ:

 • ਆਡਿਟ,

 • ਅਪੀਲਾਂ, ਅਤੇ

 • IRS ਦੇ ਸਾਹਮਣੇ ਅਤੇ ਅਦਾਲਤ ਵਿੱਚ ਕਰ ਇੱਕਤਰ ਕਰਨ ਦੇ ਵਿਵਾਦ।

ਜੇ ਅੰਗ੍ਰੇਜ਼ੀ ਤੁਹਾਡੀ ਦੂਜੀ ਭਾਸ਼ਾ ਹੈ, ਤਾਂ LITCs ਵੱਖ ਵੱਖ ਭਾਸ਼ਾਵਾਂ ਵਿੱਚ ਕਰਦਾਤਾਵਾਂ ਦੇ ਹੱਕਾਂ ਅਤੇ ਜ਼ੁੰਮੇਵਾਰੀਆਂ ਬਾਰੇ ਜਾਣਕਾਰੀ ਦੇ ਸਕਦੇ ਹਨ।

LITC ਸੇਵਾਵਾਂ ਮੁਫਤ ਜਾਂ ਬਹੁਤ ਥੋੜ੍ਹੀ ਫੀਸ ਨਾਲ ਦਿੱਤੀਆਂ ਜਾਂਦੀਆਂ ਹਨ।

ਵਧੇਰੇ ਜਾਣਕਾਰੀ ਲਈ ਜਾਂ ਆਪਣੇ ਨੇੜੇ ਕਿਸੇ LITC ਦਾ ਪਤਾ ਲਗਾਉਣ ਲਈ, ਘੱਟ-ਆਮਦਨ ਕਰਦਾਤਾ ਕਲੀਨਿਕ (ਅੰਗਰੇਜ਼ੀ ਵਿੱਚ) ਦੇਖੋ ਜਾਂ IRS ਪਬਲੀਕੇਸ਼ਨ 4134, ਘੱਟ-ਆਮਦਨ ਕਰਦਾਤਾ ਕਲੀਨਿਕ ਸੂਚੀ (ਅੰਗਰੇਜ਼ੀ ਵਿੱਚ)PDF  ਡਾਊਨਲੋਡ ਕਰੋ। ਤੁਸੀਂ 800-829-3676 'ਤੇ ਟੌਲ-ਫ੍ਰੀ IRS ਨੂੰ ਕਾਲ ਕਰਕੇ ਵੀ ਇਸ ਪ੍ਰਕਾਸ਼ਨ ਦੀ ਕਾਪੀ ਪ੍ਰਾਪਤ ਕਰ ਸਕਦੇ ਹੋ।

ਤੁਹਾਡੇ ਕਰ ਸੰਬੰਧੀ ਜਾਣਕਾਰੀ

ਆਪਣਾ ਕਰ ਸੰਬੰਧੀ ਖਾਤਾ ਵੇਖੋ

ਤੁਹਾਡਾ IRS ਖਾਤਾ (ਅੰਗਰੇਜ਼ੀ ਵਿੱਚ) ਤੁਹਾਨੂੰ ਤੁਹਾਡੇ ਫੈਡਰਲ ਕਰ ਖਾਤੇ ਬਾਰੇ ਜਾਣਕਾਰੀ ਤੱਕ ਸੁਰੱਖਿਅਤ ਪਹੁੰਚ ਮੁਹੱਈਆ ਕਰਾਉਂਦਾ ਹੈ। ਆਪਣੇ ਕਰ ਰਿਕਾਰਡਾਂ ਨੂੰ ਆਨਲਾਈਨ ਦੇਖਣ ਲਈ ਆਪਣੇ ਖਾਤੇ ਦੀ ਵਰਤੋਂ ਕਰੋ, ਆਪਣੇ ਭੁਗਤਾਨ ਦੇ ਇਤਿਹਾਸ ਦੀ ਸਮੀਖਿਆ ਕਰੋ, ਅਤੇ ਮੌਜੂਦਾ ਸਾਲ ਦੀ ਕਰ ਰਿਟਰਨ ਤੋਂ ਜਾਣਕਾਰੀ ਦੇਖੋ ਜਿਵੇਂ ਕਿ ਤੁਸੀਂ ਅਸਲ ਵਿੱਚ ਇਸ ਨੂੰ ਫਾਈਲ ਕੀਤਾ ਹੈ।

ਆਪਣੇ ਕਰਾਂ ਦੀ ਇੱਕ ਨਕਲ ਪ੍ਰਾਪਤ ਕਰੋ

ਜੇ ਤੁਹਾਨੂੰ ਆਪਣੀ ਮੂਲ ਟੈਕਸ ਰਿਟਰਨ ਦੀ ਜਾਣਕਾਰੀ ਦੀ ਨਕਲ ਦੀ ਲੋੜ ਹੈ, ਤਾਂ ਨਕਲ ਪ੍ਰਾਪਤ ਕਰੋ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ। ਤੁਹਾਡੀ ਨਕਲ ਤੁਹਾਡੀ ਕਰ ਰਿਟਰਨ ਤੋਂ ਜ਼ਿਆਦਾਤਰ ਰੇਖਿਤ ਆਈਟਮਾਂ ਨੂੰ ਦਿਖਾਉਂਦੀ ਹੈ। ਜੇ ਤੁਹਾਨੂੰ IRS ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਾਉਣ ਲਈ ਆਪਣੀ AGI - ਜਾਂ ਸਮਾਯੋਜਿਤ ਕੁੱਲ ਆਮਦਨੀ ਦੀ ਲੋੜ ਹੈ, ਤਾਂ ਤੁਸੀਂ ਇਸਨੂੰ ਆਪਣੀ ਨਕਲ 'ਤੇ ਦੇਖ ਸਕਦੇ ਹੋ।

ਤੁਹਾਡੇ ਕਰ ਸੰਬੰਧੀ ਸਵਾਲਾਂ ਦੇ ਜਵਾਬ

ਕਰ ਸੰਬੰਧੀ ਵਿਸ਼ੇ

ਅਸੀਂ ਕਰ ਸੰਬੰਧੀ ਵਿਸ਼ੇ (ਅੰਗਰੇਜ਼ੀ ਵਿੱਚ) ਦੀ ਇੱਕ ਸੂਚੀ ਰੱਖਦੇ ਹਾਂ ਜੋ ਕਾਰੋਬਾਰਾਂ ਅਤੇ ਵਿਅਕਤੀਆਂ ਲਈ ਆਮ ਕਰ ਸੰਬੰਧੀ ਜਾਣਕਾਰੀ ਮੁਹੱਈਆ ਕਰਦੀ ਹੈ। ਕਰ ਸੰਬੰਧੀ ਵਿਸ਼ੇ ਸਪੈਨਿਸ਼, ਚੀਨੀ (ਰਿਵਾਇਤੀ), ਕੋਰਿਅਨ , ਰਸ਼ੀਅਨ  ਅਤੇ ਵਿਅਤਨਾਮੀ  ਵਿੱਚ ਉਪਲਬਧ ਹਨ।

ਇੰਟਰਐਕਟਿਵ ਟੈਕਸ ਅਸਿਸਟੈਂਟ

ਸਾਡਾ ਇੰਟਰਐਕਟਿਵ ਟੈਕਸ ਅਸਿਸਟੈਂਟ (ਅੰਗਰੇਜ਼ੀ ਵਿੱਚ) ਇੱਕ ਆਨਲਾਈਨ ਟੂਲ ਹੈ ਜੋ ਤੁਹਾਡੇ ਕਰ ਨਿਯਮ ਸੰਬੰਧੀ ਸਵਾਲਾਂ ਦੇ ਜਵਾਬ ਦੇਵੇਗਾ। ਇਹ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:

 • ਕਿਹੜੀ ਆਮਦਨ ਕਰ ਯੋਗ ਹੁੰਦੀ ਹੈ

 • ਕੀ ਤੁਸੀਂ ਕੁਝ ਕਰ ਕ੍ਰੈਡਿਟਜ਼ ਲਈ ਯੋਗ ਹੋ

 • ਆਪਣੀ ਫਾਈਲਿੰਗ ਸਥਿਤੀ ਨੂੰ ਕਿਵੇਂ ਨਿਰਧਾਰਤ ਕਰਨਾ ਹੈ

 • ਤੁਸੀਂ ਆਪਣੀ ਕਰ ਰਿਟਰਨ 'ਤੇ ਨਿਰਭਰ ਵਜੋਂ ਕਿਸ ਨੂੰ ਦਾਅਵਾ ਕਰ ਸਕਦੇ ਹੋ

ਅਰਨਡ ਇਨਕਮ ਟੈਕਸ ਕ੍ਰੈਡਿਟ ਅਸਿਸਟੈਂਟ

ਜੇ ਤੁਸੀਂ ਪਿਛਲੇ ਸਾਲ ਕੰਮ ਕੀਤਾ ਹੈ ਪਰ ਘੱਟ ਜਾਂ ਦਰਮਿਆਨੀ ਆਮਦਨ ਕਮਾਈ ਹੈ, ਤਾਂ ਤੁਸੀਂ ਅਰਨਡ ਇਨਕਮ ਟੈਕਸ ਕ੍ਰੈਡਿਟ (EITC) (ਅੰਗਰੇਜ਼ੀ ਵਿੱਚ) ਲਈ ਯੋਗ ਹੋ ਸਕਦੇ ਹੋ। ਇਸ ਕਰ ਕ੍ਰੈਡਿਟ ਦੇ ਨਾਲ, ਤੁਸੀਂ ਅਜੇ ਵੀ ਰੀਫੰਡ ਪ੍ਰਾਪਤ ਕਰ ਸਕਦੇ ਹੋ ਭਾਵੇਂ ਤੁਸੀਂ ਕੋਈ ਕਰ ਨਹੀਂ ਦੇਣਾ ਹੈ।

ਇਹ ਵੇਖਣ ਲਈ EITC ਸਹਾਇਕ ਟੂਲ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ ਕਿ ਕੀ ਤੁਸੀਂ ਯੋਗ ਹੋ।

ਅਨੁਵਾਦ ਸੇਵਾਵਾਂ

ਜੇਕਰ ਤੁਸੀਂ ਆਪਣੇ ਟੈਕਸ ਪ੍ਰਸ਼ਨਾਂ ਦੇ ਜਵਾਬ IRS.gov ਤੇ ਨਹੀਂ ਲੱਭ ਸਕਦੇ, ਪੇਸ਼ੇਵਰ ਅਨੁਵਾਦਕਾਰਾ ਦੇ ਸਮਰਥਨ ਨਾਲ ਅਸੀਂ ਤੁਹਾਨੂੰ 350 ਤੋਂ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰ ਸਕਦੇ ਹਾਂ। ਸਪੈਨਿਸ਼ ਵਿੱਚ ਸਹਾਇਤਾ ਲਈ, ਕਾੱਲ 800-829-1040। ਹੋਰ ਸਾਰੀਆਂ ਭਾਸ਼ਾਵਾਂ ਲਈ, ਕਾੱਲ 833-553-9895। ਤੁਸੀਂ ਇਕ ਆਈ ਆਰ ਐੱਸ (IRS) ਸਹਾਇਕ ਕੋਲ ਪਹੁੰਚੋਗੇ ਜੋ ਕਰ ਸਕਦਾ ਹੈ: